ਕਰੋ
- ਬੈਂਕ ਦੇ ਸੰਪਰਕ ਵੇਰਵੇ ਪ੍ਰਾਪਤ ਕਰਨ ਲਈ ਹਮੇਸ਼ਾ ਅਧਿਕਾਰਤ ਵੈੱਬਸਾਈਟ 'ਤੇ ਜਾਓ
- ਬੈਂਕ ਦੇ ਨਾਲ ਆਪਣੇ ਸੰਪਰਕ ਵੇਰਵਿਆਂ ਨੂੰ ਹਮੇਸ਼ਾ ਅੱਪਡੇਟ ਰੱਖੋ ਅਤੇ ਲੈਣ-ਦੇਣ ਸੰਬੰਧੀ ਚਿਤਾਵਨੀਆਂ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ
- ਆਪਣੇ ਕੰਪਿਊਟਰ/ਮੋਬਾਈਲ 'ਤੇ ਪ੍ਰਮਾਣਿਕ ਐਂਟੀ-ਵਾਇਰਸ ਅਤੇ ਐਂਟੀ-ਮਾਲਵੇਅਰ ਸੌਫਟਵੇਅਰ ਇੰਸਟਾਲ ਕਰੋ ਅਤੇ ਇਸਨੂੰ ਅੱਪਡੇਟ ਰੱਖੋ
- ਆਪਣਾ ਪਾਸਵਰਡ ਮਜ਼ਬੂਤ ਅਤੇ ਵਿਲੱਖਣ ਬਣਾਓ
- ਆਪਣੇ ਬ੍ਰਾਊਜ਼ਰ ਦੇ ਆਟੋਕੰਪਲੀਟ ਸੈਟਿੰਗ ਨੂੰ ਬੰਦ ਕਰੋ ਤਾਂ ਜੋ ਬ੍ਰਾਊਜ਼ਰ ਤੁਹਾਡਾ ਕਾਰਡ ਨੰਬਰ, ਪਾਸਵਰਡ ਜਾਂ ਕਿਸੇ ਹੋਰ ਨਿੱਜੀ/ਸੰਵੇਦਨਸ਼ੀਲ ਜਾਣਕਾਰੀ ਨੂੰ ਸਟੋਰ ਨਾ ਕਰ ਸਕੇ।
- ਪਲੇ ਸਟੋਰ ਜਾਂ ਐਪ ਸਟੋਰ ਤੋਂ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਸਾਵਧਾਨ ਵਰਤੋਂ
- ਲੈਣ-ਦੇਣ ਕਰਦੇ ਸਮੇਂ ਆਪਣੇ ਵੈਬ ਬ੍ਰਾਊਜ਼ਰ ਦੇ ਸਟੇਟਸ ਬਾਰ ਤੇ ਪੈਡਲੌਕ ਸਾਈਨ ਜਾਂ https ਲਈ ਦੇਖੋ।
- ਜਿਹੜੇ ਸੁਨੇਹਿਆਂ ਵਿੱਚ ਸੰਵੇਦਨਸ਼ੀਲ ਵੇਰਵਿਆਂ ਨੂੰ ਸਾਂਝਾ ਕਰਨ ਲਈ ਕਿਹਾਂ ਜਾਂਦਾ ਹੈ ਉਹਨਾਂ ਵਿੱਚ ਹਮੇਸ਼ਾ ਸਪੈਲਿੰਗ ਦੀਆਂ ਗਲਤੀਆਂ ਦਾ ਧਿਆਨ ਰੱਖੋ, ਕਿਉਂਕਿ ਉਹ ਨਕਲੀਪਨ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
ਨਾ ਕਰੋ
- ਪਿੰਨ, ਪਾਸਵਰਡ, OTP ਜਾਂ ਕਾਰਡ ਦੇ ਵੇਰਵਿਆਂ ਵਰਗੇ ਸੰਵੇਦਨਸ਼ੀਲ ਵੇਰਵਿਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ
- ਆਪਣੇ ਬੈਂਕ ਖਾਤੇ ਤੱਕ ਪਹੁੰਚ ਬਣਾਉਂਦੇ ਸਮੇਂ ਜਨਤਕ Wi-Fi ਜਾਂ ਮੁਫਤ VPN/ਜਨਤਕ ਕੰਪਿਊਟਰਾਂ ਦੀ ਵਰਤੋਂ ਨਾ ਕਰੋ
- ਕਿਸੇ ਵੀ ਅਗਿਆਤ ਸਰੋਤਾਂ/ਪ੍ਰੇਸ਼ਕ ID ਤੋਂ ਪ੍ਰਾਪਤ ਹੋਏ ਲਿੰਕ ਤੇ ਕਲਿੱਕ ਨਾ ਕਰੋ
- ਆਮ ਤੌਰ 'ਤੇ ਵਰਤੇ ਜਾਂ ਵਾਲੇ ਪਾਸਵਰਡ ਜਿਵੇਂ ਕਿ 123456, ਨਾਮ, ਜਨਮਦਿਨ ਆਦਿ ਦੀ ਵਰਤੋਂ ਨਾ ਕਰੋ।
- ਆਪਣਾ ਬੈਂਕਿੰਗ ਪਾਸਵਰਡ ਲਿਖਣ ਕਿਸੇ ਵੀ ਥਾਂ ਤੇ ਨਾ ਲਿਖੋ ਅਤੇ ਇਸਨੂੰ ਬ੍ਰਾਊਜ਼ਰ ਤੇ ਸੇਵ ਨਾ ਕਰੋ
- ਰਿਮੋਟ ਸ਼ੇਅਰਿੰਗ ਐਪ ਜਿਵੇਂ ਕਿ ਐਨੀਡੈਸਕ, ਨੂੰ ਡਾਊਨਲੋਡ ਨਾ ਕਰੋ
- UPI ਰਾਹੀਂ ਪੈਸੇ ਪ੍ਰਾਪਤ ਕਰਨ ਲਈ QR ਕੋਡ ਨੂੰ ਸਕੈਨ ਨਾ ਕਰੋ ਜਾਂ PIN ਜਾਂ OTP ਦਾਖਲ ਨਾ ਕਰੋ
- ATM 'ਤੇ ਅਜਨਬੀਆਂ ਦੀ ਮਦਦ ਨਾ ਲਓ
ਯਾਦ ਰੱਖੋ:
ਕੋਟਕ ਮਹਿੰਦਰਾ ਬੈਂਕ ਜਾਂ ਇਸਦੇ ਕਰਮਚਾਰੀ/ਪ੍ਰਤੀਨਿਧੀ ਕਦੇ ਵੀ ਤੁਹਾਡੇ ਨਿੱਜੀ ਖਾਤੇ ਦੀ ਜਾਣਕਾਰੀ ਨਹੀਂ ਮੰਗਣਗੇ।